udaydarpan.com

ਇੰਨੋਸੈਂਟ ਹਾਰਟਸ ਗਰੁੱਪ ਵਿਖੇ ਸਾਇਕੋ-ਸੋਸ਼ਲ ਸਕਿਲਸਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ – UDAY DARPAN

ਜਲੰਧਰ, 30 ਮਈ  ਮਹਾਂਮਾਰੀ ਦੀਆਂ ਸਥਿਤੀਆਂ ਨੂੰ ਸਹੀ ਢੰਗ ਨਾਲ ਨਜਿੱਠਣ ਅਤੇ ਵਿਦਿਆਰਥੀਆਂ ਵਿੱਚ ਸਹਾਇਤਾ ਦੇ ਹੁਨਰ ਨੂੰ ਵਿਕਸਤ ਕਰਨ ਲਈ, ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟਿਟਯੂਸ਼ੰਸ ਵਿਖੇ ਸਾਇਕੋ- ਸੋਸ਼ਲ ਸਕਿਲਸ ਆਫ ਗੁਡ ਹੇਲਪਰਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ
ਗਿਆ। ਵਰਕਸ਼ਾਪ ਲਈ ਸਰੋਤ ਵਿਅਕਤੀ ਮਿਸ ਕ੍ਰਿਤਿਕਾ ਪੁਨੀਆ (ਟੀਮ ਮੈਂਬਰ, ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ) ਸਨ। ਮਿਸ ਨਿਧੀ ਸ਼ਰਮਾ (ਐਚਓਡੀ, ਐਮਐਲਐਸ ਵਿਭਾਗ) ਵਲੋਂ ਰੀਸੋਰਸ ਪਰਸਨ ਦਾ ਸਵਾਗਤ ਕੀਤਾ ਗਿਆ। ਗਰੁੱਪ ਡਾਇਰੇਕਟਰ ਡਾ. ਸ਼ੈਲੇਸ਼ ਤ੍ਰਿਪਾਠੀ (ਇਨੋਸੈਂਟ ਹਾਰਟਸ) ਨੇ ਸੰਕਟ ਵਿੱਚ ਇਸ ਵਰਕਸ਼ਾਪ ਦੀ ਮਹੱਤਤਾ ਅਤੇ ਮਹਾਂਮਾਰੀ ਦੇ ਅਜੋਕੇ ਦ੍ਰਿਸ਼ ਵਿੱਚ ਹਮਦਰਦੀ ਕਿਵੇਂ ਜ਼ਿੰਦਗੀ ਦੀ ਸਹਾਇਤਾ ਅਤੇ ਬਚਾਵ ਕਰ ਸਕਦੀ ਹੈ, ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕ੍ਰਿਤਿਕਾ ਨੇ ਸੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਚੰਗੇ ਸਹਾਇਕ ਦੇ ਗੁਣਾਂ ਨਾਲ ਜਾਣੂ ਕਰਵਾਇਆ। ਉਹਨਾਂ ਨੇ ਦੱਸਿਆ ਕਿ ਇੱਕ ਚੰਗੇ ਸਹਾਇਕ ਨੂੰ ਪਹਿਲਾਂ ਪੀੜਤਾਂ ਦੇ ਵਿਵਹਾਰ, ਭਾਵਨਾਵਾਂ ਅਤੇ ਵਿਚਾਰਾਂ ਨੂੰ ਧਿਆਨ ਨਾਲ ਸੁਣ ਕੇ ਸਮਝਣਾ ਚਾਹੀਦਾ ਹੈ, ਫਿਰ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਂਉਦੇ ਹੋਏ, ਸਕਾਰਾਤਮਕ ਰਵੱਈਏ ਨਾਲ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਸਹੀ ਫੈਸਲਾ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੈਸ਼ਨ ਦੇ ਦੌਰਾਨ, ਕ੍ਰਿਤਿਕਾ ਨੇ ਚੰਗੇ ਸਹਾਇਕ ਦੇ ਵਿਹਾਰ ਨੂੰ ਪ੍ਰਦਰਸ਼ਤ ਕਰਨ ਲਈ ਵਿਦਿਆਰਥੀਆਂ ਨਾਲ ਰੋਲ ਪਲੇ ਅਤੇ ਸਮੂਹ ਗਤੀਵਿਧੀਆਂ ਕਰਵਾਈਆਂ। ਉਸਨੇ ਪੀੜਤਾਂ ਦੀ ਜਾਣਕਾਰੀ ਨੂੰ ਪ੍ਰਮਾਣਿਤ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਨੂੰ ਵਿਵਹਾਰਕ ਸਲਾਹ ਪ੍ਰਦਾਨ ਕਰਨ ਤੇ ਵੀ ਵਿਦਿਆਰਥੀਆਂ ਦਾ ਧਿਆਨ ਕੇਂਦ੍ਰਤ ਕੀਤਾ। ਵਿਦਿਆਰਥੀਆਂ ਨੇ ਸਰਗਰਮੀ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ ਅਤੇ ਚੰਗੇ ਸਹਾਇਕ ਦੇ ਗੁਣਾਂ ਨੂੰ ਸਿੱਖਣ ਲਈ ਰੋਲ ਪਲੇ ਅਤੇ ਸਮੂਹ ਗਤੀਵਿਧੀਆਂ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਦਿੱਤਾ। ਗਰੁੱਪ ਡਾਇਰੇਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਰੀਸੋਰਸ ਪਰਸਨ ਦਾ ਧਨਵਾਦ ਕਰਦੇ ਹੋਏ ਦੱਸਿਆ ਕਿ ਇਹ ਵਰਚੁਯਲ ਸੈਸ਼ਨ ਵਿਦਿਆਰਥੀਆਂ ਨੂੰ ਕੋਵਿਡ ਮਰੀਜ਼ਾਂ ਦੇ ਮਨੋਵਿਗਿਆਨਕ ਜ਼ਖਮਾਂ ਨੂੰ ਦੂਰ ਕਰਨ ਅਤੇ ਮਹਾਂਮਾਰੀ ਦੇ ਦੌਰਾਨ ਤਣਾਅ
ਅਤੇ ਚਿੰਤਾ ਤੋ ਦੂਰ ਰਹਿਣ ਵਿੱਚ ਉਹਨਾਂ ਦੀ ਸਹਾਇਤਾ ਕਰੇਗਾ।

Comments

Popular posts from this blog

इनोसेंट हार्ट्स में हर्षोल्लास से मनाया गया श्रीकृष्ण जन्माष्टमी पर्व – Prime Punjab

Every Student of Innocent Hearts Immersed in Patriotism - Punjab News Channel